Communities and Justice

Sexual consent in Punjabi

ਜਿਨਸੀ ਸਹਿਮਤੀ

ਜੇਕਰ ਤੁਸੀਂ ਜਾਂ ਕੋਈ ਤੁਹਾਡਾ ਜਾਣਕਾਰ ਵਿਅਕਤੀ ਫੌਰੀ ਖ਼ਤਰੇ ਵਿੱਚ ਹੈ, ਤਾਂ ਟ੍ਰਿਪਲ ਜ਼ੀਰੋ (000) - external site 'ਤੇ ਪੁਲਿਸ ਨੂੰ ਫ਼ੋਨ ਕਰੋ।


NSW ਵਿੱਚ ਸਹਿਮਤੀ ਪ੍ਰਗਟ ਕਰਨ ਬਾਰੇ ਕਾਨੂੰਨ

NSW ਵਿੱਚ, ਸਹਿਮਤੀ ਜਿਨਸੀ ਅਪਰਾਧ ਕਾਨੂੰਨ ਦਾ ਇੱਕ ਬੁਨਿਆਦੀ ਹਿੱਸਾ ਹੈ। ਜਿਨਸੀ ਅਪਰਾਧ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਜਿਨਸੀ ਸੰਬੰਧਾਂ ਨੂੰ ਬਣਾਉਣ ਜਾਂ ਜਿਨਸੀ ਛੋਹ ਸਮੇਤ, ਜਿਨਸੀ ਕਿਰਿਆ ਲਈ ਸਹਿਮਤੀ ਨਹੀਂ ਦਿੰਦਾ ਹੈ।

ਕੋਈ ਵਿਅਕਤੀ ਜਿਨਸੀ ਗਤੀਵਿਧੀ ਲਈ ਸਹਿਮਤੀ ਦਿੰਦਾ ਹੈ, ਜੇਕਰ, ਜਿਨਸੀ ਗਤੀਵਿਧੀ ਦੇ ਸਮੇਂ, ਉਹ ਖ਼ੁਦਮੁਖਤਿਆਰੀ ਅਤੇ ਸਵੈ-ਇੱਛਾ ਨਾਲ ਜਿਨਸੀ ਗਤੀਵਿਧੀ ਲਈ ਸਹਿਮਤ ਹੁੰਦੇ ਹਨ।

ਕਿਸੇ ਵੀ ਜਿਨਸੀ ਕਿਰਿਆ ਕੀਤੇ ਜਾਣ ਦੀ ਮਿਆਦ ਸਮੇਤ, ਹਰ ਵਾਰ ਸਹਿਮਤੀ ਦਾ ਹੋਣਾ ਲਾਜ਼ਮੀ ਹੈ। ਕਿਸੇ ਇੱਕ ਕਿਰਿਆ ਲਈ ਸਹਿਮਤੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਹੋਰ ਕਿਰਿਆ ਲਈ ਵੀ ਸਹਿਮਤੀ ਦਿੱਤੀ ਗਈ ਹੈ। ਕਿਸੇ ਇੱਕ ਵਿਅਕਤੀ ਦੇ ਨਾਲ ਜਿਨਸੀ ਕਿਰਿਆ ਲਈ ਸਹਿਮਤੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵੱਖਰੇ ਵਿਅਕਤੀ ਨਾਲ, ਜਾਂ ਕਿਸੇ ਵੱਖਰੇ ਮੌਕੇ 'ਤੇ ਉਸੇ ਵਿਅਕਤੀ ਨਾਲ ਜਿਨਸੀ ਕਿਰਿਆ ਲਈ ਸਹਿਮਤੀ ਦਿੱਤੀ ਗਈ ਹੈ। ਸਹਿਮਤੀ ਕਿਸੇ ਵੀ ਸਮੇਂ ਵਾਪਸ ਲਈ ਜਾ ਸਕਦੀ ਹੈ।

ਵਿਅਕਤੀ ਵਲੋਂ ਸਹਿਮਤੀ ਦੇਣ ਲਈ ਕੁੱਝ ਕਿਹਾ ਜਾਣਾ ਜਾਂ ਕੀਤੇ ਜਾਣਾ ਲਾਜ਼ਮੀ ਹੈ। ਸਹਿਮਤੀ ਸ਼ਬਦਾਂ ਜਾਂ ਇਸ਼ਾਰਿਆਂ ਦੁਆਰਾ ਵੀ ਪ੍ਰਗਟ ਕੀਤੀ ਜਾ ਸਕਦੀ ਹੈ।

ਇਹ ਕਾਨੂੰਨ ਉਨ੍ਹਾਂ ਕੁੱਝ ਸਥਿਤੀਆਂ ਨੂੰ ਮਾਨਤਾ ਦਿੰਦਾ ਹੈ ਜਿੱਥੇ ਕੋਈ ਸਹਿਮਤੀ ਨਹੀਂ ਹੈ, ਜਿਸ ਵਿੱਚ ਸ਼ਾਮਲ ਹਨ, ਜੇਕਰ ਕੋਈ ਵਿਅਕਤੀ:

  • ਬੇਹੋਸ਼ ਹੈ
  • ਸੌਂ ਰਿਹਾ ਹੈ
  • ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਤੋਂ ਇੰਨਾ ਪ੍ਰਭਾਵਿਤ ਹੈ ਕਿ ਉਹ ਸਹਿਮਤੀ ਦੇਣ ਦੇ ਅਯੋਗ ਹੈ
  • ਜ਼ਬਰਦਸਤੀ, ਜ਼ਬਰਦਸਤੀ ਦੇ ਡਰ, ਜਾਂ ਆਪਣੇ-ਆਪ ਨੂੰ ਜਾਂ ਕਿਸੇ ਹੋਰ ਨੂੰ ਗੰਭੀਰ ਨੁਕਸਾਨ ਪਹੁੰਚਣ ਦੇ ਡਰ ਕਾਰਨ ਜਾਂ ਕਿਉਂਕਿ ਉਹਨਾਂ ਨੂੰ ਸਹਿਮਤੀ ਦੇਣ ਲਈ ਡਰਾਇਆ ਜਾਂ ਮਜਬੂਰ ਕੀਤਾ ਜਾਂਦਾ ਹੈ, ਦੇ ਕਾਰਨ ਜਿਨਸੀ ਗਤੀਵਿਧੀ ਵਿੱਚ ਹਿੱਸਾ ਲੈਂਦਾ ਹੈ
  • ਉਸਨੂੰ ਗੰਭੀਰ ਧੋਖਾਧੜੀ ਦੁਆਰਾ ਹਿੱਸਾ ਲੈਣ ਲਈ ਫ਼ਸਾਇਆ ਗਿਆ ਹੈ ਜਾਂ ਉਦਾਹਰਨ ਲਈ, ਬੋਧਾਤਮਕ ਕਮਜ਼ੋਰੀ ਦੇ ਕਾਰਨ ਸਹਿਮਤੀ ਦੇਣ ਵਿੱਚ ਅਸਮਰੱਥ ਹੈ।

ਜਿਨਸੀ ਅਪਰਾਧਾਂ ਲਈ ਅਪਰਾਧਿਕ ਮੁਕੱਦਮੇ ਦੀਆਂ ਕਾਰਵਾਈਆਂ ਵਿੱਚ, ਇਸਤਗਾਸਾ (ਮੁੱਕਦਮਾ ਚਲਾਉਣ ਵਾਲਿਆਂ) ਲਈ ਵਾਜਬ ਸ਼ੱਕ ਤੋਂ ਅੱਗੇ ਇਹ ਸਾਬਤ ਕਰਨਾ ਲਾਜ਼ਮੀ ਹੈ ਕਿ ਸ਼ਿਕਾਇਤਕਰਤਾ ਨੇ ਜਿਨਸੀ ਗਤੀਵਿਧੀ ਲਈ ਸਹਿਮਤੀ ਨਹੀਂ ਦਿੱਤੀ ਸੀ ਅਤੇ ਦੋਸ਼ੀ ਵਿਅਕਤੀ ਜਾਣਦਾ ਸੀ ਕਿ ਕੋਈ ਸਹਿਮਤੀ ਨਹੀਂ ਦਿੱਤੀ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਦੋਸ਼ੀ ਵਿਅਕਤੀ ਨੂੰ ਪਤਾ ਸੀ ਕਿ ਕੋਈ ਸਹਿਮਤੀ ਨਹੀਂ ਸੀ ਜੇਕਰ:

  • ਉਹਨਾਂ ਕੋਲ ਸੱਚਮੁੱਚ ਜਾਣਕਾਰੀ ਸੀ ਕਿ ਕੋਈ ਸਹਿਮਤੀ ਨਹੀਂ ਦਿੱਤੀ ਗਈ ਸੀ
  • ਉਹ ਸਹਿਮਤੀ ਲੈਣ ਦੇ ਮੁੱਦੇ ਨੂੰ ਲੈ ਕੇ ਲਾਪਰਵਾਹ ਸਨ
  • ਦੋਸ਼ੀ ਵਿਅਕਤੀ ਦਾ ਕੋਈ ਵੀ ਅਜਿਹਾ ਵਿਸ਼ਵਾਸ ਕਿ ਅਜਿਹੇ ਹਲਾਤ ਵਿੱਚ ਦੂਜੇ ਵਿਅਕਤੀ ਦੀ ਸਹਿਮਤੀ ਲੈਣੀ ਵਾਜਬ ਨਹੀਂ ਸੀ।

ਇਹ ਮੰਨ ਲੈਣਾ ਕਿ ਸਹਿਮਤੀ ਦਿੱਤੀ ਗਈ ਹੈ ਉਸ ਹਾਲਾਤ ਵਿੱਚ ਵਾਜਬ ਨਹੀਂ ਹੈ ਜੇਕਰ ਦੋਸ਼ੀ ਵਿਅਕਤੀ ਨੇ ਜਿਨਸੀ ਗਤੀਵਿਧੀ ਕਰਨ ਤੋਂ ਵਾਜਬ ਸਮਾਂ ਪਹਿਲਾਂ ਜਾਂ ਕਰਦੇ ਸਮੇਂ, ਇਹ ਪਤਾ ਲਗਾਉਣ ਲਈ ਅਜਿਹਾ ਕੁੱਝ ਵੀ ਨਹੀਂ ਕਿਹਾ ਸੀ ਜਾਂ ਕੁੱਝ ਵੀ ਨਹੀਂ ਕੀਤਾ ਸੀ ਕਿ ਕੀ ਦੂਜਾ ਵਿਅਕਤੀ ਸਹਿਮਤੀ ਦੇ ਰਿਹਾ ਹੈ ਜਾਂ ਨਹੀਂ । ਇਸ ਸ਼ਰਤ ਦਾ ਇੱਕ ਅਪਵਾਦ ਇਹ ਹੈ ਜੇਕਰ ਕਿਸੇ ਦੋਸ਼ੀ ਵਿਅਕਤੀ ਨੂੰ ਕਾਫ਼ੀ ਜ਼ਿਆਦਾ ਮਾਨਸਿਕ ਸਿਹਤ ਸਮੱਸਿਆ ਜਾਂ ਬੋਧਾਤਮਕ ਕਮਜ਼ੋਰੀ ਹੈ।

ਸਹਿਮਤੀ ਬਾਰੇ ਨਵੇਂ ਕਾਨੂੰਨ 1 ਜੂਨ 2022 ਨੂੰ ਲਾਗੂ ਹੋ ਗਏ ਹਨ। ਜਿਨਸੀ ਅਪਰਾਧਾਂ ਦੇ ਸੰਬੰਧ ਵਿੱਚ ਸਹਿਮਤੀ ਹੁਣ Crimes Act 1900 (ਕ੍ਰਾਈਮਜ਼ ਐਕਟ 1900) ਦੇ Part 3, Division 10, Subdivision 1A (ਭਾਗ 3, ਡਿਵੀਜ਼ਨ 10, ਸਬ-ਡਿਵੀਜ਼ਨ 1ਏ) - external site ਦੁਆਰਾ ਨਿਯੰਤਰਿਤ ਹੈ। ਇਹ ਨਵਾਂ ਉਪ-ਵਿਭਾਗ 'ਜਿਨਸੀ ਕਿਰਿਆ', 'ਜਿਨਸੀ ਤੌਰ 'ਤੇ ਛੂਹਣ' ਅਤੇ 'ਜਿਨਸੀ ਸ਼ੋਸ਼ਣ' (ਅਤੇ ਉਹਨਾਂ ਦੇ ਵਧੇ ਹੋਏ ਰੂਪਾਂ) ਦੇ ਅਪਰਾਧਾਂ 'ਤੇ ਲਾਗੂ ਹੁੰਦਾ ਹੈ।

ਤੁਹਾਡੇ ਕੋਲ ਦੂਸਰੇ ਵਿਅਕਤੀ ਦੀ ਸਹਿਮਤੀ ਹੈ, ਇਹ ਯਕੀਨੀ ਬਣਾਉਣਾ ਗੱਲਬਾਤ ਦੀ ਇੱਕ ਨਿਰੰਤਰ ਪ੍ਰਕਿਰਿਆ ਹੈ। NSW ਸਰਕਾਰ ਦੀ Make No Doubt (ਮੇਕ ਨੋ ਡਾਊਟ) ਮੁਹਿੰਮ ਜਿਨਸੀ ਸਹਿਮਤੀ ਬਾਰੇ ਸਕਾਰਾਤਮਕ ਗੱਲਬਾਤ ਨੂੰ ਉਤਸ਼ਾਹਿਤ ਕਰਦੀ ਹੈ।

ਜਿਨਸੀ ਹਿੰਸਾ ਸਹਾਇਤਾ ਸੇਵਾਵਾਂ

ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ ਤਾਂ ਸਹਾਇਤਾ ਉਪਲਬਧ ਹੈ ।

ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਜਾਂ ਅਨੁਵਾਦ ਸੇਵਾ ਦੀ ਲੋੜ ਹੈ ਤਾਂ 131 450 - external site 'ਤੇ Translating and Interpreting Service (ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ) (TIS National) - external site ਨੂੰ ਫ਼ੋਨ ਕਰੋ। ਇਸ ਸੇਵਾ ਲਈ ਕੋਈ ਖ਼ਰਚਾ ਨਹੀਂ ਦੇਣਾ ਪੈਂਦਾ ਹੈ।

1800RESPECT

 1800 737 732 - external site 'ਤੇ ਫ਼ੋਨ ਕਰੋ।

1800RESPECT ਜਿਨਸੀ ਹਿੰਸਾ ਦੁਆਰਾ ਪ੍ਰਭਾਵਿਤ ਲੋਕਾਂ ਨੂੰ 24/7 ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸੁਰੱਖਿਆ ਯੋਜਨਾਬੰਦੀ, ਸਲਾਹ, ਜਾਣਕਾਰੀ ਅਤੇ ਰੈਫਰਲ ਸ਼ਾਮਲ ਹਨ।

NSW ਜਿਨਸੀ ਹਿੰਸਾ ਹੈਲਪਲਾਈਨ

1800 424 017 - external site 'ਤੇ ਫ਼ੋਨ ਕਰੋ।

NSW ਜਿਨਸੀ ਹਿੰਸਾ ਹੈਲਪਲਾਈਨ NSW ਵਿੱਚ ਜਿਨਸੀ ਸ਼ੋਸ਼ਣ (ਦੋਸਤਾਂ, ਪਰਿਵਾਰਾਂ ਅਤੇ ਸਮਰਥਕਾਂ ਸਮੇਤ) ਦੁਆਰਾ ਪ੍ਰਭਾਵਿਤ ਕਿਸੇ ਵੀ ਵਿਅਕਤੀ ਲਈ 24/7 ਸਹਾਇਤਾ ਪ੍ਰਦਾਨ ਕਰਦੀ ਹੈ।

Immigrant Women's Speakout Association

 (02) 9635 8022 - external site 'ਤੇ ਫ਼ੋਨ ਕਰੋ।

ਇਹ ਐਸੋਸੀਏਸ਼ਨ NSW ਵਿੱਚ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਲਈ ਜਾਣਕਾਰੀ ਅਤੇ ਰੈਫਰਲ ਪ੍ਰਦਾਨ ਕਰਦੀ ਹੈ।

ਜੇਕਰ ਤੁਸੀਂ ਬੋਲ਼ੇ ਹੋ ਜਾਂ ਘੱਟ ਸੁਣਦਾ ਹੈ ਤਾਂ National Relay Service - external site (ਨੈਸ਼ਨਲ ਰੀਲੇਅ ਸਰਵਿਸ) ਨੂੰ 1300 555 727 - external site 'ਤੇ ਫ਼ੋਨ ਕਰੋ।

Last updated:

30 Jun 2022